
Thursday, February 26, 2009
ਗ਼ਜ਼ਲ
ਕੂ-ਹੂ, ਕੂ-ਹੂ ਪੁਕਾਰਦੀ ਕੋਇਲ।
ਦਰਦ ਦਿਲ ਦਾ ਉਭਾਰਦੀ ਕੋਇਲ।
----
ਖ਼ੁਦ ਨੂੰ ਅੰਦਰੋਂ ਸ਼ਿੰਗਾਰਦੀ ਕੋਇਲ।
ਬਾਹਰੋਂ ਵੀ ਨਾ ਵਿਸਾਰਦੀ ਕੋਇਲ।
----
ਭੌਰ ਫੁੱਲਾਂ ਨੂੰ ਚੁੰਮਦੈ ਜੀਕਣ,
ਠੂੰਗੇ ਅੰਬਾਂ ਨੂੰ ਮਾਰਦੀ ਕੋਇਲ।
----
ਖੁੰਝ ਕੀਕਣ ਗਈ ਸਫ਼ਰ ਕਰਨਾ?
ਊਂ ਹੈ ਪੱਕੀ ਕਰਾਰ ਦੀ ਕੋਇਲ।
----
ਜੋ ਵੀ ਕਹਿਣਾ ਹੈ, ਸਾਫ਼ ਕਹਿਣਾ ਹੈ,
ਦਿਲ ਵਿਚ ਪਹਿਲਾਂ ਵਿਚਾਰਦੀ ਕੋਇਲ।
----
ਜਿਸਨੂੰ ਭੁੱਲਣਾ ਕਦੇ ਵੀ ਨਾ ਹੋਵੇ,
ਨਕਸ਼ ਦਿਲ ਵਿਚ ਉਤਾਰਦੀ ਕੋਇਲ।
----
ਭਾਵੇਂ ਨਜ਼ਰਾਂ ਤੋਂ ਦੂਰ ਹੈ ‘ਬਾਦਲ!’
ਬੰਦ-ਅੱਖੀਂ ਨਿਹਾਰਦੀ ਕੋਇਲ।
Subscribe to:
Posts (Atom)