
Friday, June 5, 2009
ਗ਼ਜ਼ਲ
ਗੁਜ਼ਾਰੀ ਨਾਲ਼ ਜੋ ਤੇਰੇ, ਭੁਲਾਉਂਣੀ ਸ਼ਾਮ ਹੈ ਔਖੀ।
ਸਮਾਂ ਕੁਈ ਹਾਥ ਨਾ ਦੇਵੇ, ਲੰਘਾਉਂਣੀ ਸ਼ਾਮ ਹੈ ਔਖੀ।
----
ਨਚਾਅ ਸਕਦੇ ਹੋ ਉਂਗਲਾਂ ‘ਤੇ, ਸਵੇਰੇ ਨੂੰ, ਦੁਪਹਿਰੇ ਨੂੰ,
ਸਿਆਣਪ ਹੈ ਨਿਰੀ ਇਸ ਵਿਚ, ਨਚਾਉਂਣੀ ਸ਼ਾਮ ਹੈ ਔਖੀ।
----
ਵਸੀਲੇ ਸੌ ਨੇ ਬਣ ਜਾਂਦੇ, ਦੁਪਹਿਰੇ ਨੂੰ ਮੁਕਾਵਣ ਦੇ,
ਜਦੋਂ ਸਾਥੀ ਵਿਛੜ ਜਾਵੇ, ਮੁਕਾਉਂਣੀ ਸ਼ਾਮ ਹੈ ਔਖੀ।
----
ਗੁਆ ਸਕਦਾ ਹਾਂ ਮੈਂ ਸਭ ਕੁਝ, ਉਦ੍ਹੇ ਇੱਕੋ ਇਸ਼ਾਰੇ ‘ਤੇ,
ਉਡੀਕ ਉਸਦੀ ਨੂੰ ਛਡ ਕੇ ਪਰ, ਗੁਆਉਂਣੀ ਸ਼ਾਮ ਹੈ ਔਖੀ।
----
ਸਵੇਰਾ ਲੰਘ ਜਾਂਦਾ ਹੈ, ਕਦੀ ਰੋਂਦੇ, ਕਦੀ ਹਸਦੇ,
ਦੁਪਹਿਰਾ ਲੰਘਦਾ ਸੌਖਾ, ਲੰਘਾਉਂਣੀ ਸ਼ਾਮ ਹੈ ਔਖੀ।
----
ਅਜੀ! ਚੰਚਲ ਦੁਪਹਿਰੇ ਨੂੰ, ਭਲਾ ਕੀ ਫ਼ਰਕ ਪੈਂਦਾ ਹੈ?
ਨਾ ਉਂਗਲ਼ ਉਠ ਜਵੇ ਕਿਧਰੇ, ਬਚਾਉਂਣੀ ਸ਼ਾਮ ਹੈ ਔਖੀ।
----
ਦੁਪਹਿਰੇ ਵਾਂਗ ਲੱਗਣ ਦੇ, ਭਵਾਂ ਲੱਖਾਂ ਕਰੋ ਖੇਖਨ,
ਨਜ਼ਰ ਪਰ ਫਿਰ ਵੀ ਆ ਜਾਂਦੀ, ਛੁਪਾਉਂਣੀ ਸ਼ਾਮ ਹੈ ਔਖੀ।
----
ਦੁਪਹਿਰਾ ਤਾਂ ਲਿਖਾ ਸਕਦਾ ਹੈ ਅਪਣਾ ਨਾਮ ਇਸਦੇ ਨਾਂ,
ਮਗਰ ‘ਬਾਦਲ’ ਦੁਪਹਿਰੇ ਦੇ ਲਿਖਾਉਂਣੀ ਸ਼ਾਮ ਹੈ ਔਖੀ।
Subscribe to:
Posts (Atom)