ਗ਼ਜ਼ਲ
ਕਦੀ ਮਨ ਚੰਦਰਾ ਪਲ ਨੂੰ ਸਦੀ ਆਖੇ।
ਸਦੀ ਇਕ ਪਲ ‘ਚ ਗੁਜ਼ਰੀ ਹੈ, ਕਦੀ ਆਖੇ।
-----
ਹੁਣੇ ਆਇਆ, ਭਲਾ ਉਸਦਾ ਮੈਂ ਕਰ ਆਵਾਂ,
ਪਤਾ ਨੀ, ਦਿਲ ‘ਚ ਕਦ ਉਠਣੀ ਬਦੀ, ਆਖੇ।
-----
ਸਕੂਨ ਉਸਨੂੰ ਮਿਲ਼ੂ ਤੇ ਪੀੜ ਦਿਲ ਤਾਈਂ,
ਵਿਛੋੜੇ ਦੀ ਹਵਾ ਅਜ ਰੁਮਕਦੀ ਆਖੇ।
-----
ਪਿਆਸੀ ਮੀਨ ਨੇ ਪੀ ਕੇ ਸਮੁੰਦਰ, ਫਿਰ
ਮਿਰੇ ਵਲ ਕਰ ਲਿਆ ਹੈ ਰੁਖ਼, ਨਦੀ ਆਖੇ।
----
ਕਵਚ ਪਾਕੇ ਠਰਾਂ ਕੀਕਣ ਮੈਂ ‘ਬਾਦਲ’ ਜੀ!
ਸੁਆਹ ਦੇ ਹੇਠ ਅਗਨੀ ਸੁਲ਼ਘਦੀ ਆਖੇ।
No comments:
Post a Comment