Wednesday, October 7, 2009

ਗ਼ਜ਼ਲ

ਝੂਠ ਹੈ ਕਿ ਰੌਸ਼ਨੀ ਬਿਨ ਪਲ ਚ ਮਰ ਜਾਵਾਂਗਾ ਮੈਂ।

ਸੱਚ ਇਹ ਹੈ, ਨੇਰ੍ਹਿਆਂ ਵਿਚ ਦੀ ਗੁਜ਼ਰ ਜਾਵਾਂਗਾ ਮੈਂ।

-----

ਪੀੜ, ਗ਼ਮ, ਰੋਸਾ, ਜੁਦਾਈ ਹੱਸ ਕੇ ਜਰ ਜਾਵਾਂਗਾ ਮੈਂ।

ਇਉਂ ਸਮੇਂ ਦੀ ਹਿੱਕ ਤੇ ਅੰਗਿਆਰ ਧਰ ਜਾਵਾਂਗਾ।

-----

ਨੀ ਹਵਾਏ! ਇਕ ਸੁਨੇਹਾ ਤੂੰ ਸਜਨ ਨੂੰ ਦੇ ਦਵੀਂ,

ਉਂਗਲ਼ਾਂ ਨੇ ਫੇਰ ਉਠ ਪੈਣੈਂ, ਅਗਰ ਜਾਵਾਂਗਾ ਮੈਂ।

-----

ਸੋਚ ਕੇ ਕਰਿਓ ਹਵਾਲੇ ਪਾਣੀਆਂ ਦੇ, ਦੋਸਤੋ!

ਲੂਣ ਨਾ ਸਮਝੋ ਤੁਸੀਂ ਕਿ ਐਂਵੇਂ ਖ਼ਰ ਜਾਵਾਂਗਾ ਮੈਂ।

-----

ਜ਼ਖ਼ਮ ਇਕ ਵੀ ਪਿੱਠ ਮੇਰੀ ਤੇ ਨਜ਼ਰ ਆਉਂਣਾ ਨਹੀਂ,

ਵਾਰ ਹਿੱਕ ਤੇ ਰੋਕਦਾ ਹੀ, ਰਣ ਚ ਮਰ ਜਾਵਾਂਗਾ ਮੈਂ।

-----

ਐ ਦਿਲਾ! ਤੂੰ ਖ਼ੁਦ ਸੰਭਲ਼, ਐਂਵੇਂ ਨਾ ਮੇਰੀ ਫ਼ਿਕਰ ਕਰ,

ਜ਼ਖ਼ਮ ਹੀ ਹਾਂ, ਮੇਰਾ ਕੀ ਹੈ, ਫੇਰ ਭਰ ਜਾਵਾਂਗਾ ਮੈਂ।

-----

ਸੋਚਣੀ ਉਹਨਾਂ ਦੀ ਵੀ ਲਗਦੀ ਹੈ ਬਾਦਲ ਠੀਕ, ਪਰ,

ਇੰਝ ਬਿਖ਼ਰਾਂਗਾ, ਬਿਖ਼ਰ ਕੇ ਹੋ ਅਮਰ ਜਾਵਾਂਗਾ ਮੈਂ।

3 comments:

baljitgoli said...

bahut vadhiya ..........

baljitgoli said...

bahut hi khubsurat ...............

Surinder Kamboj said...

ਜਖਮ ਹੀ ਹਾਂ ਮੇਰਾ ਕੀ ਏ ਫਿਰ ਭਰ ਜਾਵਾਂਗਾ ਮੈਂ .......ਵਾਹ ਜੀ ਵਾਹ.......ਬਹੁਤ ਖ਼ੂਬ ਬਾਦਲ ਸਾਹਿਬ...