
ਅੱਖਾਂ ਸਾਂਭਣ ਕੀਕਣ ਸੁਪਨਾ ਟੁਕੜੇ-ਟੁਕੜੇ?
ਡਿੱਗੇ ਤੋਂ ਬਿਨ ਹੋਇਆ ਸ਼ੀਸ਼ਾ ਟੁਕੜੇ-ਟੁਕੜੇ?
-----
ਬਾਰੀ ਦਾ ਬਣ ਬੈਠਾ ਤੇ ਹਮਰਾਜ਼ ਰਿਹਾ ਨਾ,
ਕਰ ਸੁੱਟਿਆ ਮੈਂ ਸਾਰਾ ਪਰਦਾ ਟੁਕੜੇ-ਟੁਕੜੇ।
-----
ਮਿੱਠੇ ਬੋਲਾਂ ਪੱਕੇ-ਪੀਢੇ ਜੋੜ ਲਗਾਏ,
ਕੌੜੇ ਬੋਲਾਂ ਕੀਤਾ ਬੰਦਾ ਟੁਕੜੇ-ਟੁਕੜੇ।
-----
ਦਿਲ ਵੀ ਸ਼ੀਸ਼ਾ, ਸ਼ੀਸ਼ਾ ਵੀ ਦਿਲ, ਦੋਵੇਂ ਟੁਟਦੇ,
ਕੋਈ ਵੀ ਨਾ ਹੋ ਕੇ ਜੁੜਦਾ ਟੁਕੜੇ-ਟੁਕੜੇ।
-----
ਰੋਜ਼ ਸ਼ਰਾਫ਼ਤ ਅਤੇ ਹਲੀਮੀ ਸਾਨੂੰ ਪਰਖ਼ੇ,
ਪੱਥਰ ਨੂੰ ਵੀ ਕਰ ਗਿਆ ਨਖ਼ਰਾ ਟੁਕੜੇ-ਟੁਕੜੇ?
-----
ਓਧਰ ਡਰ ਨੇ ਜਦ ਸਭ ਨੂੰ ਇਤਫ਼ਾਕ਼ ਬਖ਼ਸ਼ਿਆ,
ਹੋਇਆ ਏਧਰ ਝਟ-ਪਟ ਖ਼ਤਰਾ ਟੁਕੜੇ-ਟੁਕੜੇ?
-----
ਲੈ ਚੱਲੋ ਇਕ ਜੁਗਨੂੰ ਫੜ ਕੇ ਘਰ ਨੂੰ ‘ਬਾਦਲ’,
ਕਰੀਏ ਫਿਰ ਤੋਂ ਗੂੜ੍ਹਾ-ਨ੍ਹੇਰਾ ਟੁਕੜੇ-ਟੁਕੜੇ?
4 comments:
Badal Sahib,Wah....
ਬਹੁਤ ਉਮਦਾ !
ਬਹੁਤ ਹੀ ਵਧੀਆ ਕਵਿਤਾ !
ਨਵਾਂ ਸਾਲ…
ਤਰੀਕ ਤੋਂ ਸਿਵਾ
ਸਭ ਕੁਝ ਓਹੋ !
ਨਵਾਂ ਸਾਲ ਬਹੁਤ-ਬਹੁਤ ਮੁਬਾਰਕ ਹੋਵੇ !
ਹਰਦੀਪ
badal lafz nu satkaar den wale badal ji bahut vadia likhde ho. khush raho.......
Post a Comment